ਰਹਿਣ ਸਹਿਣ ਸਮਾਜਿਕ ਬਣਤਰ ਦਾ ਉਹ ਤਾਣਾ ਪੇਟਾ ਹੈ ਜਿਸ ਅਧੀਨ ਲੋਕਾ ਦਾ ਸਮਾਜ ਵਿਚ ਰੁਤਬਾ ਅਤੇ ਕੰਮਾ ਧੰਦਿਆ ਦੀ ਵਿਸ਼ੇਸਤਾ ਮਿੱਥੀ ਜਾਦੀ ਹੈ ਇਹ ਰਿਸ਼ਤਿਆ ਦੀ ਉਹ ਕੜੀ ਹੈ ਜਿਸ ਅਧੀਨ ਮਨੁੱਖ ਮਨੁੱਖ ਨਾਲ ਪਰਿਵਾਰ ਨਾਲ , ਗਲੀ ਮੁਹੱਲੇ ਨਾਲ ਅਤੇ ਦੇਸ਼ ਦੇ ਲੋਕਾ ਨਾਲ ਇਕ ਲੜੀ ਵਿਚ ਪਰੋਇਆ ਜਾਦਾ ਹੈ । ਰਹਿਣ-ਸਹਿਣ, ਰਹਿਤਲ-ਬਹਿਤਲ, ਰਹਿਣੀ ਬਹਿਣੀ ਸਮਾਨਾਰਥੀ ਸ਼ਬਦ ਹਨ। ਇਹ ਸ਼ਬਦ ਆਮ ਤੌਰ ਉੱਤੇ ਦੋ ਅਰਥਾਂ ਵਿੱਚ ਵਰਤੇ ਜਾਂਦੇ ਹਨ। ਪਹਿਲੇ ਅਰਥ ਵਿੱਚ ਰਹਿਣ-ਸਹਿਣ ਤੋਂ ਭਾਵ ਜੀਵਨ-ਪੱਧਰ ਵਜੋਂ ਲਿਆ ਜਾਂਦਾ ਹੈ। ਜਦੋਂ ਅਸੀਂ ਰਹਿਣ-ਸਹਿਣ ਦਾ ਅਧਿਐਨ ਕਰਦੇ ਹਾਂ ਤਾਂ ਇਹ ਸਮਝਣ ਦਾ ਯਤਨ ਕਰਦੇ ਹਾਂ ਕਿ ਪੰਜਾਬ ਦੇ ਜੀਵਨ ਮਿਆਰ ਨੂੰ ਕਿਹੜੇ-ਕਿਹੜੇ ਤੱਥ ਪ੍ਰਭਾਵਿਤ ਕਰਦੇ ਹਨ
ਮੌਸਮ
ਪੰਜਾਬ ਵਿਚ ਮੌਸਮ ਕਦੇ ਅਤਿ ਦੀ ਗਰਮੀ ਅਤੇ ਕਦੇ ਅਤਿ ਦੀ ਸਰਦੀ ਦਾ ਹੁੰਦਾ ਹੈ । ਪੰਜਾਬੀਆ ਨੇ ਇਹਨਾ ਮੌਸਮੀ ਅਸਰਾਂ ਤੋ ਆਪਣੇ ਘਰਾਂ ਮੁਹੱਲਿਆ , ਪਿੰਡਾ ਅਤੇ ਸ਼ਹਿਰਾ ਨੂੰ ਬਚਾਇਆ
ਮਕਾਨ
ਘਰਾ ਦੀਆ ਚੌੜੀਆ ਉੱਚੀਆ ਕੰਧਾ , ਪਰਤ ਦਰ ਪਰਤ ਮੋਟੀਆ ਛੱਤਾਂ ਕਿਤੇ ਕਿਤੇ ਛੱਤਾ ਵਿਚ ਮੋਘੇ , ਕੰਧਾ ਵਿਚ ਘੱਟ ਬੂਹੇ ਬਾਰੀਆ ,ਪਰ ਉਚੇ ਰੋਸ਼ਨਦਾਨ , ਉਚੀਆ ਕੰਧਾ ਵਿਚ ਘਿਰੇ ਬਰਾਡੇ, ਗਲੀ ਵਲ ਛੱਤਤਞੀ ਹੋਈ ਡਿਉਢੀ ,ਵਿਚਕਾਰੋ ਦਰਵਾਜਾ ਪਿੰਡਾ ਅਤੇ ਸ਼ਹਿਰਾ ਦੇ ਮੁੱਖ ਰੂਪ ਅਕਾਰ ਸਨ ਹਰ ਘਰ ਇਕ ਛੋਟਾ ਕਿਲਾ ਹੁੰਦਾ ਸੀ । ਇਸੇ ਤਰਾ ਸਾਰਾ ਮੁਹੱਲਾ ਤੇ ਫਿਰ ਸਮੁੱਚਾ ਪਿੰਡ ਜਾ ਕਸਬਾ ਕਿਲੇ ਵਰਗਾ ਪ੍ਰਤੀਕ ਹੁੰਦਾ ਸ਼ੀ ।
ਰਹਿਣ-ਸਹਿਣ ਸੰਕਲਪਾਂ ਅਤੇ ਤਕਨੀਕਾਂ ਦੀ ਉਹ ਰਚਨਾ ਦਾ ਪ੍ਰਵਾਹ ਹੈ ਜਿਸ ਅਨੁਸਾਰ ਲੋਕ ਆਪਣੇ ਘਰਾਂ, ਮੁਹੱਲਿਆਂ, ਪਿੰਡਾਂ, ਸ਼ਹਿਰਾਂ ਦੀ ਸਥਾਪਨਾ ਅਤੇ ਵਿਕਾਸ ਕਰਦੇ ਹਨ । ਜਾ ਫਿਰ ਅਸੀ ਇਹ ਕਹਿ ਸਕਦੇ ਹਾ ਕਿ ਰਹਿਣ-ਸਹਿਣ ਬੇਰੰਗ ਅਤੇ ਬੇਰਸ ਜ਼ਿੰਦਗੀ ਤੋਂ ਨਜ਼ਾਤ ਦਵਾ ਕੇ ਉਸ ਵਿੱਚ ਗਿੱਧੇ, ਭੰਗੜੇ, ਬੋਲੀਆਂ, ਟੱਪੇ, ਲੋਕ-ਗੀਤਾਂ ਦਾ ਰਸ ਤੇ ਖ਼ੁਸ਼ੀ ਅਤੇ ਮਸਤੀ ਦੇ ਰੰਗ ਭਰਦਾ ਹੈ
ਪੰਜਾਬ ਵਿਚ ਗੁਰੂ ਨਾਨਕ ਬਾਣੀ ਦੇ ਤਿੰਨ ਉਚੇ ਆਦਰਸ਼ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਪੰਜਾਬੀ ਰਹਿਣ ਸਹਿਣ ਵਿਚ ਡੂੰਘੀਆ ਜੜ੍ਹਾ ਫੜ ਗਏ । ਪੰਜਾਬੀ ਕਿਰਤ ਕਰ ਕੇ ਖੁਸ਼ਹਾਲ ਉੱਚਾ ਜੀਵਨ ਮਿਆਰ ਜਿਉਣ ਲਈ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਪੁੱਜਣ ਲੱਗੇ ਜਿੱਥੇ ਚਾਰ ਪੰਜਾਬੀ ਇਕੱਠੇ ਹੁੰਦੇ , ਉਥੇ ਉਹ ਪਹਿਲਾ ਗੁਰਦੁਆਰਾ ਸਥਾਪਿਤ ਕਰ ਲੈਦੇ । ਇਸ ਤਰਾ ਗੁਰੂ ਨਾਨਕ ਬਾਣੀ ਆਸਟ੍ਰਲੀਆ ਤੋ ਲੈ ਕੇ ਨਾਰਵੇ ਤਕ ਅਤੇ ਜਪਾਨ ਤੋ ਲੈ ਕੇ ਕੇਨੇਡਾ ਤਕ ਹਰ ਥਾ ਗੂੰਜਣ ਲੱਗੀ ।
ਘਰ ਬਾਰ ਸਿਗਾਰ
ਪੰਜਾਬੀ ਸੁਆਣੀਆ ਵੀ ਕਿਸੇ ਨਾਲੋ ਘੱਟ ਨਹੀ ਵਿਦਿਆ ਦੀ ਅਨਹੋਦ ਕਰਕੇ ਪੇਡੂ ਸੁਆਾਣੀਆ ਅਤੇ ਮੁਟਿਆਰਾ ਦਾ ਨਿੱਤ ਪ੍ਰਤੀ ਜੀਵਨ ਘਰ ਬਾਹਰ ਦਾ ਸੁਹਜਮਈ ਸਿੰਗਾਰ ਕਰਨ ਵਿੱਚ ਬੀਤਦਾ ਜਿਵੇ ਕਿ
- ਘਰਾਂ ਨੂੰ ਪੋਚੇ ਕਲੀ ਨਾਲ ਸਜਾਉਣਾ ।
- ਚੁੱਲੇ ਚੌਕੇ ਦੀਆ ਕੰਧਾਂ ਉੱਤੇ ਸੁਹਜਮਈ ਆਕਾਰ ਬਣਾਉਣੇ ।
- ਪੜਛੱਤੀਆ ,ਦੁਆਖਿਆ, ਭੜੋਲੀਆ ਉੱਤੇ ਰੇਖਾਂ ਚਿੱਤਰ ਬਣਾਉਣੇ ।
- ਪਲੰਗ ਪੋਸ ਤੇ ਮੇਜ ਪੋਸ ਦੀ ਕਢਾਈ ਵਿਚ ਪੈਲਾ ਪਾਉਦੇ ਮੋਰ , ਖਿੜਦੇ ਗੁਲਾਬ ਤੇ ਚੋਹਲ ਮੋਹਲ ਕਰਦੇ ਤੋਤੇ ਕਬੂਤਰ ਵਿਖਾਉਣੇ ।
- ਸੂਤ ਨੂੰ ਕੱਤ-ਕੱਤ ਕੇ ਉਸ ਨੂੰ ਸੁਪਨਿਆ ਵਰਗੇ ਰੰਗਾ ਵਿਚ ਰੰਗ ਦੇ ਰਾਗਲੇ ਪਲੰਗ ਬੁਣਨੇ ।
ਰਹਿਣ-ਸਹਿਣ ਸਥਿਰ ਪਾਣੀ ਵਾਂਗ ਠਹਿਰਿਆ ਹੋਇਆ ਸੰਕਲਪ ਨਹੀ ਹੈ ਇਹ ਨਿਰੰਤਰ ਗਤੀਸ਼ੀਲ ਹੈ। ਭਾਵ ਇਹ ਸਮੇ ਦੀ ਚਾਲ ਨਾਲ ਲਗਾਤਾਰ ਬਦਲ ਰਿਹਾ ਹੈ ।
No comments:
Post a Comment